ਕੁੜੀਆਂ ਦੀਆਂ ਮੁਸ਼ਕਿਲਾ -੨
ਦੋਸਤੋ ,
ਇਹ ਮੇਰੇ ਗਰੁੱਪ ਕੁੜੀਆਂ ਬਾਰੇ ਚਰਚਾ ਗਰੁੱਪ ਦੀ ਦੂਸਰੀ ਡਿਸਕਸ਼ਨ ਹੈ।ਇਸ ਵਿੱਚ ਅਸੀ ਕੁੜੀਆ ਦੀਆਂ ਕੁਝ ਜਨਮ ਹੋਣ ਤੋ ਤਿੰਨ ਚਾਰ ਸਾਲ ਤਕ ਦੀ ਉਮਰ ਤਕ ਆਉਦੀਆ ਮੁਸ਼ਕਿਲਾ ਦੀ ਚਰਚਾ ਕਰਾਂਗੇ।ਮੈਨੂੰ ਆਸ ਹੈ ਕਿ ਤੁਸੀ ਇਸ ਚਰਚਾ ਨੂੰ ਭਰਵਾ ਹੁੰਗਾਰਾ ਦੇਵੋਗੇ।ਆਪਣੀ ਹੋਦ ਬਚਾਈ ਰਖਣ ਲਈ ਵੀ ਸਾਨੂੰ ਕੁੜੀਆਂ ਦੀ ਹੋਦ ਨੂੰ ਬਚਾਉਣ ਜ਼ਰੂਰੀ ਤੇ ਪ੍ਰਮੁਖ ਫਰਜ਼ ਹੈ।ਸਾਡੀ ਕੋਸ਼ਸ ਹੋਣੀ ਚਾਹੀਦੀ ਹੈ ਕਿ ਅਸੀ ਸਾਂਝ ਗਰੁੱਪ ਤੇ ਅਜਿਹਾ ਮੰਚ ਤਿਆਰ ਕਰੀਏ ਜੋ ਇਸ ਮਹਾਨ ਯੱਗ ਵਿਚ ਯੋਗਦਾਨ ਪਾ ਸਕੇ।ਆਪਣੇ ਵਿਚਾਰ ਜ਼ਰੂਰ ਭੇਜੋ ।ਮੈ ਤੁਹਾਡੇ ਸਾਰਿਆਂ ਦੀ ਪ੍ਰਤੀਕਿਰਿਆਂ ਜਾਣਨ ਲਈ ਉਤਸੁਕ ਹਾ।
ਸਾਡੇ ਦੇਸ਼ ਵਿਚ ਕੁੜੀਆਂ ਦੀ ਕਿਸਮਤ ਹੌਲੀ ਮੰਨੀ ਜਾਦੀ ਹੈ।ਇਹ ਸਾਰਾ ਕੁਝ ਪਰੰਪਰਾਵਸ ਚੱਲਦਾ ਆ ਰਿਹਾ ਹੈ।ਜੇਕਰ ਕੋਈ ਕੁੜੀ ਗਰਭ ਵਿਚ ਕਤਲ ਹੋਣ ਤੋ ਬਚ ਜਾਦੀ ਹੈ ਤਾ ਉਸਦਾ ਜਨਮ ਹੋਣ ਤੇ ਘਰ ਵਿਚ ਸੋਗ ਦੀ ਲਹਿਰ ਫੈਲ ਜਾਦੀ ਹੈ ਜਿਵੇ ਕਿਸੇ ਜਵਾਨ ਵਿਅਕਤੀ ਦੀ ਮੌਤ ਹੋ ਗਈ ਹੋਵੇ।ਮੁੰਡੇ ਦਾ ਜਨਮ ਹੋਣ ਤੇ ਕਿੰਨੇ ਜਸ਼ਨ ਮਨਾਏ ਜਾਦੇ ਹਨ ।ਨਿੰਮ ਬੰਨਿਆ ਜਾਦਾ ਹੈ, ਲੱੱਡੂ ਵੰਡੇ ਜਾਦੇ ਹਨ ,ਅਖੰਡ ਪਾਠ ਕਰਵਾਏ ਜਾਦੇ ਹਨ, ਵਿਆਹਾ ਵਰਗੀਆ ਪਾਰਟੀਆਂ ਕੀਤੀ ਜਾਦੀਆਂ ਹਨ।ਪਰ ਵਿਚਾਰੀ ਕੁੜੀ ਦੇ ਪੈਦਾ ਹੋਣ ਦੀ ਖੁਸੀ ਤਾ ਦੂਰ ਉਹਨਾ ਨੂੰ ਪੱਥਰ ਕਹਿਕੇ ਬੇਇਜਤ ਕੀਤਾ ਜਾਦਾ ਹੈ।ਇਹ ਵਰਤਾਰਾ ਅਮੀਰ ਤੇ ਗਰੀਬ ਸਭ ਪਰਿਵਾਰਾ ਵਿਚ ਹੁੰਦਾ ਹੈ।ਮਾ ਜਾ ਦਾਦੀ ਉਸਨੂੰ ਉਨੇ ਲਾਡ ਨਹੀ ਲੜਾਉਦੀ ਜਿੰਨੇ ਕਿਸੇ ਮੁੰਡੇ ਨੂੰ ਲਡਾਏ ਜਾਦੇ ਹਨ।ਮੁੰਡਿਆਂ ਲਈ ਨਵੇ ਨਵੇ ਖਿਡਾਉਣੇ ,ਕੱਪੜੇ ਹੋਰ ਪਤਾ ਨਹੀ ਕੀ ਕੀ ਲਿਆਂਦਾ ਜਾਦਾ ਹੈ ਪਰ ਉਸ ਲਈ …..?ਮੈ ਇਹ ਨ੍ਹੀ ਜਾਣਦਾ ਕਿ ਕੁੜੀਆਂ ਨੂੰ ਚਿੜੀਆਂ ਕਿਉ ਕਿਹਾ ਜਾਦਾ ਹੈ ਪਰ ਇੰਨਾ ਵਿਸ਼ਵਾਸ ਹੈ ਕਿ ਸਿਰਫ ਛੋਟੀਆਂ ਕੁੜੀਆਂ ਹੀ ਚਿੜੀਆਂ ਹੋਣਗੀਆਂ।ਵਿਚਾਰੀਆਂ ਬਚੀਆ ਨੂੰ ਜਾ ਤਾ ਆਪਣੀ ਵਡੀ ਭੈਣ ਦੇ ਪੁਰਾਣੇ ਕਪੜੇ ਪਾਉਣੇ ਪੈਦੇ ਹਨ ਜਾ ਕਈ ਵਾਰ ਆਪਣੇ ਵੱਡੇ ਵੀਰ ਦੇ ਕਪੜੇ ਵੀ ਹੰਢਾਉਣ ਪੈਦੇ ਹਨ॥ਧਿਆਂਨ ਰੱਖਣਾ ਕਿ ਮੈ ਸਿਰਫ ਪੰਜ ਸਾਲ ਤਕ ਦੀ ਹੀ ਗੱਲ ਕਰ ਰਿਹਾ ਹਾ।ਜੇਕਰ ਛੋਟਾ ਮੁੰਡਾ ਰੋਦਾ ਹੈ ਤਾ ਸਾਰੇ ਉਸਨੂੰ ਗੋਦੀ ਚੁੱਕਣ ਲਈ ਅੇਵੇ ਆਉਦੇ ਨੇ ਜਿਵੇ ਲੋਕ ਮੰਦਰਾ ਚ ਲੋਕ ਭੀੜ ਲੈਣ ਲਈ ਉਮੜਦੇ ਹਨ ਤੇ ਜੇਕਰ ਕੁੜੀ ਰੋਣ ਲੱਗੇ ਤਾ ਸਾਰੇ ਅੇਵੇ ਦੇਖਦੇ ਨੇ ਜਿਵੇ ਸੜਕ ਤੇ ਬੈਠੇ ਉਸ ਭਿਖਾਰੀ ਵੱੱਲ ਦੇਖਦੇ ਹਨ ਜੋ ਉਹਨਾ ਵੱਲ ਹਥ ਫੈਲਾ ਦੇਵੇ।ਇਹਨਾ ਛੋਟੀਆਂ ਬੱਚੀਆਂ ਦੇ ਚਿਹਰੇ ਕਿੰਨੇ ਅਣਭੋਲ ਤੇ ਮਾਸੂਮ ਹੁੰਦੇ ਹਨ।ਇਹਨਾ ਵਿਚ ਰੱਬ ਵਸਦਾ ਹੈ।ਪਰ ਹੈਵਾਨਾ ਨੂੰ ਇਹਨਾ ਦੀ ਇਹ ਮਾਸੂਮੀਅਤ ਨਜ਼ਰ ਨਹੀ ਆਉਦੀ ਤੇ ਉਹ ਬੇਸ਼ਰਮੀ ਦੇ ਹਰ ਹੱਦ ਬੰਨੇ ਪਾਰ ਕਰ ਜਾਦੇ ਹਨ ਤੇ ਇਹਨਾ ਮਾਸੂਮ ਕਲੀਆਂ ਨੁੰ ਆਪਣੀ ਵਾਸਨਾ ਦਾ ਸ਼ਿਕਾਰ ਬਣਾ ਲੈਦੇ ਹਨ ਪਰ ਨਹੀ ਉਸ ਸਮੇ ਧਰਤੀ ਕਿਉ ਨਹੀ ਫਟਦੀ?ਕੁਲ ਮਿਲਾ ਕੇ ਇਕ ਕੁੜੀ ਸਮਾਜ ਚ ਸਭ ਪਾਸਿਓ ਹੀ ਤ੍ਰਿਸਕਾਰੀ ਜਾਦੀ ਹੈ।ਕੁੜੀਆਂ ਦੇ ਇਹ ਮੁਢਲੇ ਤਿੰਨ ਚਾਰ ਸਾਲ ਬੜੀ ਹੀ ਦਰਦਨਾਕ ਝਾਕੀ ਪੇਸ਼ ਕਰਦੇ ਹਨ।ਅਜ ਤਕ ਨਾ ਤਾ ਕਿਸੇ ਲੇਖਕ ਨੇ ਕੁੜੀਆਂ ਦੀ ਇਹ ਦਰਦਨਾਕ ਸਥਿਤੀ ਪੇਸ਼ ਕਰਨ ਲਈ ਕੋਈ ਨਾਵਲ ਲਿਖਿਆ ਹੈ ਤੇ ਨਾ ਹੀ ਕਿਸੇ ਨਿਰਦੇਸ਼ਕ ਨੇ ਇਸ ਤੇ ਕੋਈ ਛੋਟੀ ਜਿਹੀ ਟੈਲੀਫਿਲਮ ਬਣਾਉਣ ਦੀ ਹੀ ਕੋਸ਼ਸ਼ ਕੀਤੀ ਹੈ।ਜੇਕਰ ਕੋਈ ਬਚਾ ਕੁੜੀ ਹੈ ਤਾ ਇਸ ਵਿਚ ਉਸਦਾ ਕੀ ਦੋਸ਼ ਹੈ?ਕੀ ਉਹ ਮਨੁਖ ਨਹੀ ?ਮੈ ਤਾ ਮੰਨਦਾ ਹਾ ਕਿ ਅਸਲ ਮਨੁੱਖ ਉਹੀ ਹੈ।ਐਵੇ ਕਹਿੰਦੇ ਨੇ ਕਿ ਗੋਡ ਨੇ ਪਹਿਲਾ ਐਡਮ ਨੂੰ ਤੇ ਫੇਰ ਉਸਦੇ ਸਰੀਰ ਵਿਚੋ ਈਵ ਨੂੰ ਪੈਦਾ ਕੀਤਾ।ਪਰ ਜੇਕਰ ਦੇਖਿਆਂ ਜਾਵੇ ਬੱੱਚੇ ਤਾ ਈਵ(ਇਸਤਰੀ) ਪੈਦਾ ਕਰਦੀ ਹੈ ਜੇਕਰ ਐਡਮ ਚੋ ਈਵ ਪੈਦਾ ਹੋਈ ਹੁੰਦੀ ਤਾ ਹੁਣ ਬੱੱਚੇ ਵੀ ਤਾ ਐਡਮ ਹੀ ਪੈਦਾ ਕਰਦਾ ਹੁੰਦਾ।ਕੀ ਤੁਸੀ ਜਾਣਦੇ ਹੋ ਕਿ ਕੁੜੀਆਂ ਦਾ ਨਾ ਮੁੱਕੋ ਕਿਵੇ ਪਿਆ।ਜੇਕਰ ਹਾ ਤਾ ਕਮੈਂਟ ਲਿਖੋ ਜੇਕਰ ਨਹੀ ਤਾ ਅਗਲੀ ਡਿਸਕਸ਼ਨ ਦਾ ਇੰਤਜ਼ਾਰ ਕਰੋ।
ਆਮੀਨ!
No comments:
Post a Comment